Skip to Main Content
Start Main Content

ਅਜਾਇਬ ਘਰ ਸੇਵਾ

ਮਨੋਰੰਜਨ ਅਤੇ ਸੱਭਿਆਚਾਰਕ ਸੇਵਾਵਾਂ ਦਾ ਵਿਭਾਗ (LCSD) 15 ਅਜਾਇਬ ਘਰ ਅਤੇ 2 ਹੋਰ ਕਲਾ ਸਥਾਨਾਂ ਨੂੰ ਚਲਾਉਂਦਾ ਹੈ, ਜਿਨ੍ਹਾਂ ਵਿਚੋਂ ਹਰ ਇੱਕ ਇਸਦੇ ਫੋਕਸ ਵਿੱਚ ਵਿਲੱਖਣ ਹੈ। ਮੋਟੇ ਤੌਰ ਤੇ, ਇਹ ਅਜਾਇਬ ਘਰ ਕਲਾ, ਇਤਿਹਾਸ ਅਤੇ ਵਿਗਿਆਨ ਨੂੰ ਕਵਰ ਕਰਦੇ ਹਨ। ਸਾਡਾ ਟੀਚਾ ਸਾਰਿਆਂ ਨੂੰ ਆਨੰਦਿਤ ਕਰਨ ਲਈ ਪ੍ਰੇਰਣਾਦਾਇਕ ਅਨੁਭਵ ਪ੍ਰਦਾਨ ਕਰਨਾ ਹੈ।

 

(ਓ) ਅਜਾਇਬ ਘਰ

 

1. ਹਾਂਗਕਾਂਗ ਮਿਊਜ਼ੀਅਮ ਆਫ਼ ਆਰਟ

1962 ਵਿੱਚ ਸਥਾਪਿਤ, ਹਾਂਗਕਾਂਗ ਮਿਊਜ਼ੀਅਮ ਆਫ਼ ਆਰਟ ਸ਼ਹਿਰ ਦਾ ਪਹਿਲਾ ਜਨਤਕ ਕਲਾ ਅਜਾਇਬ ਘਰ ਹੈ, ਜੋ ਕਿ ਵਿਭਿੰਨ ਕਲਾ ਸੰਗ੍ਰਹਿ ਦਾ ਰਖਵਾਲਾ ਹੈ, ਜੋ ਪੂਰੀ ਦੁਨੀਆ ਨਾਲ ਹਾਂਗਕਾਂਗ ਦੇ ਕਨੇਕਸ਼ਨ ਦੀ ਵਿਲੱਖਣ ਸੱਭਿਆਚਾਰਕ ਵਿਰਾਸਤ ਦੀ ਨੁਮਾਇੰਦਗੀ ਕਰਦਾ ਹੈ। ਹਾਂਗਕਾਂਗ ਦੇ ਦ੍ਰਿਸ਼ਟੀਕੋਣ ਤੋਂ, ਪੁਰਾਣੇ ਤੋਂ ਨਵੇਂ, ਚੀਨੀ ਤੋਂ ਪੱਛਮੀ, ਸਥਾਨਕ ਤੋਂ ਅੰਤਰਰਾਸ਼ਟਰੀ, ਵਿਪਰੀਤਤਾ ਦੀ ਇੱਕ ਵਿਸ਼ਾਲ ਦੁਨੀਆਂ ਨੂੰ ਤਿਆਰ ਕਰਕੇ, ਅਸੀਂ ਪਰੰਪਰਾ ਨੂੰ ਦੇਖਣ ਅਤੇ ਕਲਾ ਨੂੰ ਸਾਰਿਆਂ ਲਈ ਢੁਕਵੇਂ ਬਣਾਉਣ, ਨਵੇਂ ਅਨੁਭਵ ਅਤੇ ਸਮਝ ਨੂੰ ਤਾਜ਼ਾ ਕਰਨ ਦੇ ਤਰੀਕਿਆਂ ਦੀ ਇੱਛਾ ਰੱਖਦੇ ਹਾਂ।

ਸਥਾਨ
10 ਸੈਲਿਸਬਰੀ ਰੋਡ, ਸਿਮ ਸ਼ਾ ਸੁਈ, ਕੌਲੂਨ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.art.museum/en/web/ma/home.html

 

2. ਹਾਂਗਕਾਂਗ ਹੈਰੀਟੇਜ ਮਿਊਜ਼ੀਅਮ

ਹਾਂਗਕਾਂਗ ਹੈਰੀਟੇਜ ਮਿਊਜ਼ੀਅਮ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਇਤਿਹਾਸ, ਕਲਾ ਅਤੇ ਸੱਭਿਆਚਾਰ ਦਾ ਇੱਕ ਵਿਲੱਖਣ ਮਿਸ਼ਰਣ ਪੇਸ਼ ਕਰਦਾ ਹੈ ਜੋ ਕਿ ਜਨਤਾ ਦੇ ਵਿਆਪਕ ਹਿੱਤਾਂ ਨੂੰ ਪੂਰਾ ਕਰਦਾ ਹੈ। ਮਨੋਰੰਜਨ ਅਤੇ ਗਿਆਨ ਦੋਵਾਂ ਲਈ ਡਿਜ਼ਾਇਨ ਕੀਤੀ ਗਈ, ਸਾਡੀਆਂ ਜੀਵੰਤ ਅਤੇ ਜਾਣਕਾਰੀ ਨਾਲ ਭਰਪੂਰ ਪ੍ਰਦਰਸ਼ਨੀਆਂ ਅਤੇ ਗਤੀਵਿਧੀਆਂ ਸਾਡੇ ਮਹਿਮਾਨਾਂ ਲਈ ਸੱਭਿਆਚਾਰਕ ਅਤੇ ਵਿਦਿਅਕ ਅਨੁਭਵਾਂ ਦੀ ਇੱਕ ਸੁੰਦਰ ਬਹੁਰੂਪ ਲੜੀ ਨੂੰ ਪੇਸ਼ ਕਰਦੀਆਂ ਹਨ। ਅਜਾਇਬ ਘਰ ਵਿੱਚ ਛੇ ਸਥਾਈ ਗੈਲਰੀਆਂ ਹਨ - ਹਾਂਗਕਾਂਗ ਪੌਪ 60+, ਜਿਨ ਯੋਂਗ ਗੈਲਰੀ, ਕੈਂਟੋਨੀਜ਼ ਓਪੇਰਾ ਹੈਰੀਟੇਜ ਹਾਲ, ਟੀ.ਟੀ. ਚੀਨੀ ਕਲਾ ਦੀ ਸੁਈ ਗੈਲਰੀ, ਚਾਓ ਸ਼ਾਓ-ਐਨ ਗੈਲਰੀ ਅਤੇ ਬੱਚਿਆਂ ਦੀ ਡਿਸਕਵਰੀ ਗੈਲਰੀ - ਨਾਲ ਹੀ ਛੇ ਵਿਸ਼ੇ-ਸੰਬੰਧੀ ਗੈਲਰੀਆਂ ਜੋ ਨਿਯਮਿਤ ਤੌਰ ਤੇ ਹਾਂਗਕਾਂਗ ਅਤੇ ਵਿਸ਼ਵ ਦੀਆਂ ਵਿਭਿੰਨ ਸਭਿਆਚਾਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਕਰਦੀਆਂ ਹਨ। ਸ਼ਿੰਗ ਮੁਨ ਨਦੀ ਦੇ ਕੋਲ ਸਥਿਤ, ਅਜਾਇਬ ਘਰ ਹਮੇਸ਼ਾ ਛੁੱਟੀਆਂ ਅਤੇ ਵੀਕਐਂਡ ਦੇ ਦੌਰਾਨ ਦੇਖਣ ਯੋਗ ਹੁੰਦਾ ਹੈI

ਸਥਾਨ
1 ਮੈਨ ਲੈਮ ਰੋਡ, ਸ਼ਾ ਟੀਨ, ਨਿਊ ਟੈਰੀਟਰੀਜ਼, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.heritage.museum/en/web/hm/highlights.html

 

3. ਹਾਂਗਕਾਂਗ ਮਿਊਜ਼ੀਅਮ ਆਫ਼ ਹਿਸਟਰੀ

ਹਾਂਗਕਾਂਗ ਮਿਊਜ਼ੀਅਮ ਆਫ਼ ਹਿਸਟਰੀ ਦੀ ਸ਼ੁਰੂਆਤ ਸਿਟੀ ਹਾਲ ਆਰਟ ਗੈਲਰੀ ਅਤੇ ਮਿਊਜ਼ੀਅਮ ਵਿੱਚ ਹੋਈ। ਇਸਦੀ ਸਥਾਪਨਾ 1962 ਵਿੱਚ ਕੀਤੀ ਗਈ ਸੀ ਅਤੇ 1969 ਵਿੱਚ ਇਸਦਾ ਨਾਮ ਬਦਲ ਕੇ ਸਿਟੀ ਮਿਊਜ਼ੀਅਮ ਐਂਡ ਆਰਟ ਗੈਲਰੀ ਕਰ ਦਿੱਤਾ ਗਿਆ ਸੀ। 1975 ਵਿੱਚ, ਇਸਨੂੰ ਹਾਂਗਕਾਂਗ ਮਿਊਜ਼ੀਅਮ ਆਫ਼ ਆਰਟ ਅਤੇ ਹਾਂਗਕਾਂਗ ਮਿਊਜ਼ੀਅਮ ਆਫ਼ ਹਿਸਟਰੀ ਵਿੱਚ ਵੰਡ ਦਿੱਤਾ ਗਿਆ। ਪਿਛ੍ਲੇਗੀ ਨੂੰ ਸ਼ੁਰੂ ਵਿੱਚ ਸਟਾਰ ਹਾਊਸ, ਸਿਮ ਸ਼ਾ ਸੁਈ ਵਿੱਚ ਕਿਰਾਏ ਦੇ ਅਹਾਤੇ ਵਿੱਚ ਰੱਖਿਆ ਗਿਆ ਸੀ। 1983 ਵਿੱਚ, ਇਸਨੂੰ ਕੌਲੂਨ ਪਾਰਕ ਵਿੱਚ ਇੱਕ ਅਸਥਾਈ ਜਗ੍ਹਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਅਤੇ 1998 ਵਿੱਚ, ਇਸਨੂੰ ਚਥਮ ਰੋਡ ਸਾਉਥ, ਸਿਮ ਸ਼ਾ ਸੁਈ ਵਿੱਚ ਇਸਦੇ ਮੌਜੂਦਾ ਅਹਾਤੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਹਾਂਗਕਾਂਗ ਮਿਊਜ਼ੀਅਮ ਆਫ਼ ਹਿਸਟਰੀ ਦਾ ਸਥਾਈ ਘਰ HK$390M ਦੀ ਲਾਗਤ ਨਾਲ ਬਣਾਈ ਗਈ ਅਤੇ ਹਾਂਗਕਾਂਗ SAR ਸਰਕਾਰ ਦੁਆਰਾ ਫੰਡੇਡ ਇੱਕ ਨਵੀਂ ਇਮਾਰਤ ਵਿੱਚ ਹੈ। ਇਹ ਮਿਸਟਰ ਈ. ਵਰਨਰ ਜੌਹਨਸਨ ਦੇ ਆਰਕੀਟੈਕਚਰਲ ਧਾਰਣਾ ਤੇ ਆਧਾਰਿਤ P&T ਆਰਕੀਟੈਕਟਸ ਐਂਡ ਇੰਜਨੀਅਰਜ਼ ਲਿਮਟਿਡ ਦੁਆਰਾ ਤਿਆਰ ਕੀਤਾ ਗਿਆ ਇੱਕ ਵਿਆਪਕ ਅਤਿ-ਆਧੁਨਿਕ ਅਜਾਇਬ ਘਰ ਹੈ। ਨਵਾਂ ਅਜਾਇਬ ਘਰ ਅਤੇ ਗੁਆਂਢੀ ਵਿਗਿਆਨ ਅਜਾਇਬ ਘਰ ਮਿਲ ਕੇ ਇੱਕ ਸੁਮੇਲ ਵਾਲੀ ਦਿੱਖ ਅਤੇ ਰੰਗ ਯੋਜਨਾ ਦਾ ਇੱਕ ਅਜਾਇਬ ਘਰ ਪਰਿਸਰ ਬਣਾਉਂਦੇ ਹਨI

ਸਥਾਨ
100 ਚਥਮ ਰੋਡ ਸਾਊਥ, ਸਿਮ ਸ਼ਾ ਸੁਈ, ਕੌਲੂਨ, ਹਾਂਗ ਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.history.museum/en/web/mh/index.html

 

4. ਹਾਂਗਕਾਂਗ ਸਾਇੰਸ ਮਿਊਜ਼ੀਅਮ

1991 ਵਿੱਚ ਇਸਦੇ ਖੁੱਲਣ ਤੋਂ ਬਾਅਦ, ਹਾਂਗਕਾਂਗ ਸਾਇੰਸ ਮਿਊਜ਼ੀਅਮ ਵਿਗਿਆਨ ਅਤੇ ਤਕਨਾਲੋਜੀ ਵਿੱਚ ਤਰੱਕੀ ਤੇ ਕੇਂਦ੍ਰਿਤ ਵਿਦਿਅਕ, ਪ੍ਰੇਰਨਾਦਾਇਕ ਅਤੇ ਇੰਟਰਐਕਟਿਵ ਅਨੁਭਵ ਪ੍ਰਦਾਨ ਕਰ ਰਿਹਾ ਹੈ। ਇਹ ਹਾਂਗਕਾਂਗ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਹੋਰ ਵਿਗਿਆਨ ਅਤੇ ਤਕਨਾਲੋਜੀ ਅਜਾਇਬ ਘਰਾਂ/ਸੰਸਥਾਵਾਂ ਨੂੰ ਜੋੜਨ ਵਾਲੇ ਇੱਕ ਵਿਤਰਿਤ ਨੈਟਵਰਕ ਵਜੋਂ ਵੀ ਕੰਮ ਕਰਦਾ ਹੈ।

ਸਥਾਨ
2 ਸਾਇੰਸ ਮਿਊਜ਼ੀਅਮ ਰੋਡ, ਸਿਮ ਸ਼ਾ ਸੁਈ ਈਸਟ, ਕੌਲੂਨ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.science.museum/en/web/scm/index.html

 

5. ਹਾਂਗਕਾਂਗ ਸਪੇਸ ਮਿਊਜ਼ੀਅਮ

ਸ਼ਿਮ ਸ਼ਾ ਸੁਈ ਵਿੱਚ ਸਮੁੰਦਰ ਦੇ ਕਿਨਾਰੇ ਤੇ ਰਣਨੀਤਕ ਤੌਰ ਤੇ ਸਥਿਤ, ਹਾਂਗਕਾਂਗ ਸਪੇਸ ਮਿਊਜ਼ੀਅਮ ਦਾ ਨਿਰਮਾਣ ਕਾਰਜ 1977 ਵਿੱਚ ਸ਼ੁਰੂ ਹੋਈਆ, ਜਿਸ ਵਿੱਚ ਪਬਲਿਕ ਵਰਕਸ ਡਿਪਾਰਟਮੈਂਟ ਦੇ ਮਿਸਟਰ ਜੋਸਫ ਮਿੰਗ ਗਨ ਲੀ ਮੁੱਖ ਵਾਸਤੁਕਾਰ ਦੇ ਤੌਰ ਤੇ ਸੇਵਾ ਨਿਭਾ ਰਹੇ ਸਨ। ਅਕਤੂਬਰ 1980 ਵਿੱਚ ਇਸਦਾ ਉਦਘਾਟਨ ਕੀਤਾ ਗਿਆ, ਹਾਂਗਕਾਂਗ ਸਪੇਸ ਮਿਊਜ਼ੀਅਮ ਪਹਿਲਾ ਸਥਾਨਕ ਤਾਰਾਮੰਡਲ ਹੈ ਜੋ ਖਗੋਲ ਵਿਗਿਆਨ ਅਤੇ ਪੁਲਾੜ ਵਿਗਿਆਨ ਦੇ ਪ੍ਰਸਿੱਧੀਕਰਨ ਨੂੰ ਸਮਰਪਿਤ ਹੈ। ਇਸਦਾ ਵਿਲੱਖਣ ਅੰਡੇ ਦੇ ਆਕਾਰ ਦਾ ਗੁੰਬਦ ਅਜਾਇਬ ਘਰ ਨੂੰ ਹਾਂਗਕਾਂਗ ਦੇ ਸਭ ਤੋਂ ਮਸ਼ਹੂਰ ਸਥਾਨਾਂ ਵਿੱਚੋਂ ਇੱਕ ਬਣਾਉਂਦਾ ਹੈ।

ਸਥਾਨ
10 ਸੈਲਿਸਬਰੀ ਰੋਡ, ਸਿਮ ਸ਼ਾ ਸੁਈ, ਕੌਲੂਨ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.space.museum/en/web/spm/home.html

 

6. ਵਿਰੋਧ ਅਤੇ ਤੱਟਵਰਤੀ ਰੱਖਿਆ ਦੀ ਜੰਗ ਦਾ ਹਾਂਗ ਕਾਂਗ ਅਜਾਇਬ ਘਰ

2000 ਵਿੱਚ ਜਨਤਾ ਲਈ ਖੋਲ੍ਹਿਆ ਗਿਆ, ਵਿਰੋਧ ਅਤੇ ਤੱਟਵਰਤੀ ਰੱਖਿਆ ਦੀ ਜੰਗ ਦਾ ਹਾਂਗ ਕਾਂਗ ਅਜਾਇਬ ਘਰ (MWRCD) ਇੱਕ ਫੌਜੀ ਅਜਾਇਬ ਘਰ ਹੈ ਜਿਸਨੂੰ ਸਮੁੰਦਰੀ ਤਲ ਤੋਂ 64 ਮੀਟਰ ਦੀ ਉਂਚਾਈ ਤੇ ਲਾਈਮੂਨ ਦਰ੍ਰੇ ਨੂੰ ਵੇਖਦੇ ਇੱਕ ਹੇਡਲੈੰਡ ਉਤੇ ਸੌ ਸਾਲ ਪੁਰਾਣੇ ਲਾਇਮੁਨ ਕਿਲ੍ਹੇ ਤੋਂ ਤਬਦੀਲ ਕੀਤਾ ਗਿਆ ਹੈ।

MWRCD ਇੱਕ ਵੱਡੇ ਬਦਲਾਵ ਤੋਂ ਬਾਅਦ, 24 ਨਵੰਬਰ 2022 ਤੋਂ ਜਨਤਾ ਲਈ ਦੁਬਾਰਾ ਖੋਲ੍ਹਿਆ ਗਿਆ। ਮੁੜ ਤਿਆਰ ਕੀਤੀ ਗਈ ਸਥਾਈ ਪ੍ਰਦਰਸ਼ਨੀ ਵਿੱਚ ਜਾਪਾਨੀ ਹਮਲੇ ਦੇ ਵਿਰੁੱਧ ਵਿਰੋਧ ਦੇ ਯੁੱਧ ਦਾ ਇਤਿਹਾਸ ਅਤੇ ਟੈਂਗ ਰਾਜਵੰਸ਼ ਤੋਂ ਲੈ ਕੇ ਹਾਂਗਕਾਂਗ ਦੀ ਮਾਤ ਭੂਮੀ ਵਿੱਚ ਵਾਪਸੀ ਤੱਕ ਹਾਂਗਕਾਂਗ ਦੇ ਤੱਟਵਰਤੀ ਰੱਖਿਆ ਅਤੇ ਫੌਜੀ ਮਾਮਲਿਆਂ ਵਿੱਚ ਤਬਦੀਲੀਆਂ ਨੂੰ ਦਰਸਾਉਂਦੀ ਹੈ। ਮਲਟੀਮੀਡੀਆ ਤੱਤ, ਨਵੀਨਤਾਕਾਰੀ ਪ੍ਰਸਤੁਤੀ ਵਿਧੀਆਂ ਅਤੇ ਇੱਕ ਵਿਸ਼ੇ ਸੰਬੰਧੀ ਪਹੁੰਚ ਨੂੰ ਹਾਂਗਕਾਂਗ ਦੇ ਫੌਜੀ ਇਤਿਹਾਸ ਅਤੇ ਤੱਟਵਰਤੀ ਰੱਖਿਆ ਦੀ ਵਿਲੱਖਣ ਕਹਾਣੀ ਨੂੰ ਬਿਆਨ ਕਰਨ ਲਈ ਮੁੜ ਤਿਆਰ ਕੀਤੀ ਸਥਾਈ ਪ੍ਰਦਰਸ਼ਨੀ ਅਤੇ ਅਜਾਇਬ ਘਰ ਦੇ ਇਤਿਹਾਸਕ ਮਾਰਗ ਵਿੱਚ ਸ਼ਾਮਲ ਕੀਤਾ ਗਿਆ ਹੈ।

ਸਥਾਨ
175 ਤੁੰਗ ਹੇਈ ਰੋਡ, ਸ਼ੌ ਕੇਈ ਵਾਨ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.waranddefence.museum/en/web/mcd/about-us.html

 

7. ਡਾੱ. ਸਨ ਯਤ-ਸੇਨ ਮਿਊਜ਼ੀਅਮ

ਡਾੱ ਸਨ ਯਤ-ਸੇਨ ਇੱਕ ਵਿਸ਼ਵ-ਪ੍ਰਸਿੱਧ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕਿੰਗ ਰਾਜਵੰਸ਼ ਨੂੰ ਉਖਾੜ ਸੁੱਟਣ ਅਤੇ ਚੀਨ ਗਣਰਾਜ ਦੀ ਸਥਾਪਨਾ ਲਈ ਸਮਰਪਿਤ ਕਰ ਦਿੱਤਾ। ਓਹਨਾਂ ਦੀਆਂ ਪ੍ਰਾਪਤੀਆਂ ਦੀ ਮਾਨਤਾ ਅਤੇ ਪ੍ਰਸ਼ੰਸਾ ਨਾ ਸਿਰਫ਼ ਸਥਾਨਕ ਅਤੇ ਵਿਦੇਸ਼ੀ ਚੀਨੀਆਂ ਦੁਆਰਾ, ਸਗੋਂ ਵਿਸ਼ਵ ਕਮਿਉਨਿਟੀ ਦੁਆਰਾ ਵੀ ਕੀਤੀ ਗਈ ਸੀ। ਡਾੱ ਸਨ ਦਾ ਹਾਂਗਕਾਂਗ ਨਾਲ ਨਜ਼ਦੀਕੀ ਰਿਸ਼ਤਾ ਸੀ, ਜਿੱਥੇ ਓਹਨਾਂ ਨੇ ਆਪਣੀ ਸੈਕੰਡਰੀ ਅਤੇ ਯੂਨੀਵਰਸਿਟੀ ਸਿੱਖਿਆ ਪ੍ਰਾਪਤ ਕੀਤੀ। ਹਾਂਗਕਾਂਗ ਉਨ੍ਹਾਂ ਦੇ ਇਨਕਲਾਬੀ ਵਿਚਾਰਾਂ ਅਤੇ ਵਿਦਰੋਹੀ ਯੋਜਨਾਵਾਂ ਦਾ ਮੂਲ ਬਿੰਦੂ ਵੀ ਸੀ।

2006 ਵਿੱਚ ਪਬਲਿਕ ਲਈ ਖੋਲ੍ਹਿਆ ਗਿਆ ਇਹ ਅਜਾਇਬ ਘਰ ਡਾੱ ਸਨ ਦੇ ਜੀਵਨ ਅਤੇ ਕਰੀਅਰ ਦਾ ਵਿਆਪਕ ਵੇਰਵਾ ਦਿੰਦਾ ਹੈ, ਅਤੇ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਸੁਧਾਰ ਅੰਦੋਲਨਾਂ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਹਾਂਗਕਾਂਗ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਦਰਸਾਉਂਦਾ ਹੈ।

ਡਾੱ ਸਨ ਯੈਟ-ਸੇਨ ਮਿਊਜ਼ੀਅਮ ਹਾਂਗਕਾਂਗ ਨਾਲ ਡਾੱ ਸਨ ਦੇ ਗੂੜ੍ਹੇ ਸਬੰਧਾਂ ਨੂੰ ਉਜਾਗਰ ਕਰਦਾ ਹੈ, ਤਾਂ ਜੋ ਸਥਾਨਕ ਨਾਗਰਿਕ ਅਤੇ ਵਿਦੇਸ਼ੀ ਸੈਲਾਨੀ ਇਸ ਮਹਾਨ ਚੀਨੀ ਰਾਜਨੇਤਾ ਦੀਆਂ ਗਤੀਵਿਧੀਆਂ ਨੂੰ ਯਾਦ ਕਰ ਸਕਣ।

ਸਥਾਨ
7 ਕੈਸਲ ਰੋਡ, ਮਿਡ-ਲੈਵਲਸ, ਸੈਂਟਰਲ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.drsunyatsen.museum/en/web/sysm/home.html

 

8. ਫਲੈਗਸਟਾਫ ਹਾਊਸ ਮਿਊਜ਼ੀਅਮ ਆਫ ਟੀ ਵੇਅਰ

ਚਾਹ ਦੇ ਭਾਂਡਿਆਂ ਦੇ ਸੰਗ੍ਰਹਿ, ਅਧਿਐਨ ਅਤੇ ਪ੍ਰਦਰਸ਼ਨ ਵਿੱਚ ਵਿਸ਼ੇਸ਼ਤਾ ਰੱਖਨ ਵਾਲੇ ਫਲੈਗਸਟਾਫ ਹਾਊਸ ਦੇ ਬ੍ਰਾਂਚ ਮਿਊਜ਼ੀਅਮ ਦਾ ਮੁੱਖ ਆਕਰਸ਼ਣ ਡਾੱ ਕੇ.ਐਸ. ਲੋ (1910-1995) ਦੇ ਉਦਾਰ ਦਾਨ ਹਨ, ਜਿਸ ਵਿੱਚ ਮਸ਼ਹੂਰ ਯਿਕਸਿੰਗ ਚਾਹ ਦੇ ਭਾਂਡਿਆਂ ਦੇ ਬਹੁਤ ਸਾਰੇ ਵਧੀਆ ਉਦਾਹਰਣ ਸ਼ਾਮਲ ਹਨ।

1840 ਦੇ ਦਹਾਕੇ ਵਿੱਚ ਬਣਾਇਆ ਗਿਆ, ਫਲੈਗਸਟਾਫ ਹਾਊਸ ਅਸਲ ਵਿੱਚ ਹਾਂਗਕਾਂਗ ਵਿੱਚ ਬ੍ਰਿਟਿਸ਼ ਫੌਜ ਦੇ ਕਮਾਂਡਰ ਦੇ ਦਫ਼ਤਰ ਅਤੇ ਰਿਹਾਇਸ਼ ਵਜੋਂ ਕੰਮ ਕਰਦਾ ਸੀ। ਇਸਨੂੰ 1984 ਵਿੱਚ ਟੀ ਵੇਅਰ ਦੇ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ, 1995 ਵਿੱਚ ਇੱਕ ਨਵੇਂ ਵਿੰਗ, ਕੇ.ਐਸ. ਲੋ ਗੈਲਰੀ ਜੋੜਿਆ ਗਿਆ। ਆਪਣੀਆਂ ਪ੍ਰਦਰਸ਼ਨੀਆਂ ਦੇ ਨਾਲ-ਨਾਲ, ਅਜਾਇਬ ਘਰ ਚੀਨੀ ਮਿੱਟੀ ਦੀ ਕਲਾ ਅਤੇ ਚੀਨੀ ਚਾਹ ਪੀਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਨਿਯਮਤ ਪ੍ਰਦਰਸ਼ਨ, ਚਾਹ ਸਭਾਵਾਂ ਅਤੇ ਭਾਸ਼ਣ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ।

ਸਥਾਨ
10 ਕਾਟਨ ਟ੍ਰੀ ਡਰਾਈਵ, ਸੈਂਟਰਲ, ਹਾਂਗਕਾਂਗ (ਹਾਂਗਕਾਂਗ ਪਾਰਕ ਦੇ ਅੰਦਰ)

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.art.museum/en/web/ma/opening-hours.html

 

9. ਹਾਂਗਕਾਂਗ ਰੇਲਵੇ ਮਿਊਜ਼ੀਅਮ

ਤਾਈ ਪੋ ਮਾਰਕੀਟ ਦੇ ਕਸਬੇ ਦੇ ਕੇਂਦਰ ਵਿੱਚ ਸਥਿਤ, ਹਾਂਗਕਾਂਗ ਰੇਲਵੇ ਅਜਾਇਬ ਘਰ ਇੱਕ ਖੁੱਲਾ ਹਵਾ ਵਾਲਾ ਅਜਾਇਬ ਘਰ ਹੈ ਜੋ ਪੁਰਾਣੇ ਤਾਈ ਪੋ ਮਾਰਕੀਟ ਰੇਲਵੇ ਸਟੇਸ਼ਨ ਤੋਂ ਤਬਦੀਲ ਕੀਤਾ ਗਿਆ ਹੈ। 1913 ਵਿੱਚ ਬਣਾਈ ਗਈ, ਸਟੇਸ਼ਨ ਦੀ ਇਮਾਰਤ ਵਿੱਚ ਰਵਾਇਤੀ ਚੀਨੀ ਇਮਾਰਤ ਦੀ ਪੱਕੀ ਛੱਤ ਹੈ। ਇਸਨੂੰ 1984 ਵਿੱਚ ਇੱਕ ਸਮਾਰਕ ਘੋਸ਼ਿਤ ਕੀਤਾ ਗਿਆ, 1985 ਵਿੱਚ ਇਸਦਾ ਨਵੀਨੀਕਰਨ ਕੀਤਾ ਗਿਆ ਅਤੇ ਇੱਕ ਅਜਾਇਬ ਘਰ ਵਜੋਂ ਖੋਲ੍ਹਿਆ ਗਿਆ।

ਅਜਾਇਬ ਘਰ ਦੇ ਬਾਹਰੀ ਖੇਤਰ ਵਿੱਚ ਇੱਕ ਨੈਰੋ ਗੇਜ ਸਟੀਮ ਲੋਕੋਮੋਟਿਵ, ਦੋ ਡੀਜ਼ਲ ਇਲੈਕਟ੍ਰਿਕ ਇੰਜਣ, ਇਤਿਹਾਸਕ ਕੋਚ, ਟਰਾਲੀਆਂ ਅਤੇ ਸੈਲਾਨੀਆਂ ਲਈ ਰੇਲਵੇ ਦੇ ਅਵਸ਼ੇਸ਼ਾਂ ਨੂੰ ਵੇਖਣ ਲਈ ਸਿਗਨਲ ਦੇ ਖੰਬੇ ਹਨ।

ਸਥਾਨ
13 ਸ਼ੁੰਗ ਟਾਕ ਸਟ੍ਰੀਟ, ਤਾਈ ਪੋ ਮਾਰਕੀਟ, ਤਾਈ ਪੋ, ਨਿਊ ਟੈਰੀਟਰੀਜ਼, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.heritagemuseum.gov.hk/en/web/hm/museums/railway.html

 

10. ਫਾਇਰਬੋਟ ਅਲੈਗਜ਼ੈਂਡਰ ਗ੍ਰਾਂਥਮ ਪ੍ਰਦਰਸ਼ਨੀ ਗੈਲਰੀ

ਫਾਇਰਬੋਟ ਅਲੈਗਜ਼ੈਂਡਰ ਗ੍ਰਾਂਥਮ 1953 ਵਿੱਚ ਸੇਵਾ ਵਿੱਚ ਆਇਆ ਸੀ। 2002 ਵਿੱਚ ਸੇਵਾਮੁਕਤ ਹੋਣ ਤੋਂ ਪਹਿਲਾਂ, ਇਹ ਹਾਂਗਕਾਂਗ ਫਾਇਰ ਸਰਵਿਸਿਜ਼ ਵਿਭਾਗ ਦੀ ਫਾਇਰਬੋਟ ਟੀਮ ਦੇ ਫਲੈਗਸ਼ਿਪ ਵਜੋਂ ਸੇਵਾ ਕਰਦਾ ਸੀ, ਜੋ ਹਾਂਗਕਾਂਗ ਦੇ ਪਾਣੀਆਂ ਵਿੱਚ ਅਤੇ ਤੱਟ ਦੇ ਨਾਲ-ਨਾਲ ਅੱਗ ਦੇ ਅਲਾਰਮਾਂ ਦਾ ਜਵਾਬ ਦਿੰਦਾ ਅਤੇ ਬਚਾਵ ਦਾ ਕਾਰਜ ਕਰਦਾ ਸੀ। ਅਲੈਗਜ਼ੈਂਡਰ ਗ੍ਰਾਂਥਮ ਨੂੰ ਹਾਂਗਕਾਂਗ ਐਂਡ ਵਾਮਪੋਆ ਡੌਕ ਕੰਪਨੀ ਲਿਮਿਟਡ ਦੁਆਰਾ ਬਣਾਇਆ ਗਿਆ ਸੀ ਅਤੇ ਇਹ ਹਾਂਗਕਾਂਗ ਦੀਆਂ ਸਮੁੰਦਰੀ ਬਚਾਵ ਸੇਵਾਵਾਂ ਦੇ ਇਤਿਹਾਸ ਦਾ ਇੱਕ ਸਥਾਈ ਗਵਾਹ ਹੋਣ ਦੇ ਨਾਲ-ਨਾਲ, 1950 ਦੇ ਦਹਾਕੇ ਵਿੱਚ ਹਾਂਗਕਾਂਗ ਦੇ ਜਹਾਜ਼ ਨਿਰਮਾਣ ਦੀਆਂ ਉਪਲਬਧੀਆਂ ਦਾ ਵੀ ਇੱਕ ਸਬੂਤ ਹੈ।

ਅਲੈਗਜ਼ੈਂਡਰ ਗਰੰਥਮ ਦੀ ਡੂੰਘੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ, ਹਾਂਗਕਾਂਗ ਮਿਊਜ਼ੀਅਮ ਆਫ਼ ਹਿਸਟਰੀ ਨੇ ਇਸ ਦੇ ਸੰਗ੍ਰਹਿ ਲਈ ਫਾਇਰਬੋਟ ਨੂੰ ਹਾਸਲ ਕੀਤਾ, ਇਸ ਨੂੰ ਉਦੇਸ਼-ਨਿਰਮਿਤ ਫਾਇਰਬੋਟ ਅਲੈਗਜ਼ੈਂਡਰ ਗ੍ਰਾਂਥਮ ਪ੍ਰਦਰਸ਼ਨੀ ਗੈਲਰੀ ਵਿੱਚ ਮੁੜ ਸਥਾਪਿਤ ਕੀਤਾ ਗਿਆ ਅਤੇ ਇਸਨੂੰ 2007 ਵਿੱਚ ਲੋਕਾਂ ਲਈ ਖੋਲ੍ਹਿਆ ਗਿਆ। ਗੈਲਰੀ ਵਿੱਚ, ਕਈ ਵਿਲੱਖਣ ਫਾਯਰਫਾਈਟਰਸ ਕਲਾਕਿਰਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਮਲਟੀਮੀਡੀਆ ਫਾਰਮੈਟਾਂ ਵਿੱਚ ਪ੍ਰਦਰਸ਼ਿਤ ਜਾਣਕਾਰੀ ਦਾ ਭੰਡਾਰ ਪੇਸ਼ ਕਰਦੇ ਹਨ, ਤਾਂ ਜੋ ਆਉਣ ਵਾਲਿਆਂ ਨੂੰ ਹਾਂਗਕਾਂਗ ਵਿੱਚ ਸਮੁੰਦਰੀ ਬਚਾਵ ਕਾਰਜਾਂ ਬਾਰੇ ਬਿਹਤਰ ਸਮਝ ਪ੍ਰਾਪਤ ਹੋ ਸਕੇ।

ਸਥਾਨ
ਕੁਆਰੀ ਬੇ ਪਾਰਕ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.history.museum/en/web/mh/about-us/fireboat-alexander-grantham-exhibition-gallery.html

 

11. ਲਾੱ UK ਫੋਕ ਮਿਊਜ਼ੀਅਮ

ਕਦੇ ਕਈ ਹੱਕਾ ਪਿੰਡਾਂ ਦਾ ਸਥਾਨ, ਚਾਈ ਵਾਨ ਦੀ ਮੂਲ ਪੇਂਡੂ ਸੈਟਿੰਗ ਪਿਛਲੇ ਕੁਝ ਦਹਾਕਿਆਂ ਵਿੱਚ ਸ਼ਹਿਰੀ ਵਿਕਾਸ ਦੇ ਕਾਰਨ ਬਦਲ ਗਈ ਹੈ। ਅੱਜ, ਇਹਨਾਂ ਹੱਕਾ ਪਿੰਡਾਂ ਦੀ ਯਾਦ ਨੂੰ ਲਾੱ UK (UK ਕੈਂਟੋਨੀਜ਼ ਵਿੱਚ "ਘਰ" ਲਈ ਹੈ) ਵਿੱਚ ਸੁਰੱਖਿਅਤ ਰੱਖਿਆ ਗਿਆ ਹੈ, ਇੱਕ ਪਿੰਡ ਦਾ ਘਰ, ਜਿਸਦਾ ਨਾਮ ਇਸਦੇ ਅਸਲ ਮਾਲਕ, ਇੱਕ ਹੱਕਾ ਪਰਿਵਾਰ ਦੇ ਨਾਮ ਤੇ ਰੱਖਿਆ ਗਿਆ ਹੈ, ਜਿਸਦਾ ਚੀਨੀ ਉਪਨਾਮ ਧੁਨੀ ਰੂਪ ਵਿੱਚ "ਲਾੱ" ਵਜੋਂ ਉਚਾਰਿਆ ਗਿਆ ਹੈ। ਘਰ ਦਾ ਇਤਿਹਾਸ 200 ਸਾਲ ਤੋਂ ਵੀ ਪਹਿਲਾਂ ਦਾ ਹੈ, ਜਦੋਂ ਲਾੱ ਪਰਿਵਾਰ ਨੇ ਕਿੰਗ ਰਾਜਵੰਸ਼ ਵਿੱਚ ਸਮਰਾਟ ਕਿਆਨਲੋਂਗ (1736-1795) ਦੇ ਰਾਜ ਦੌਰਾਨ ਇਸਨੂੰ ਬਣਾਇਆ ਸੀ। ਲਾੱ UK ਨੂੰ 1989 ਵਿੱਚ ਇੱਕ ਇਤਿਹਾਸਕ ਸਮਾਰਕ ਵਜੋਂ ਘੋਸ਼ਿਤ ਕੀਤਾ ਗਿਆ ਸੀ। ਇਸ ਨੂੰ ਚਾਈ ਵਾਨ ਵਿੱਚ ਆਪਣੀ ਕਿਸਮ ਦੀ ਇੱਕੋ ਇੱਕ ਬਾਕੀ ਬਚੀ ਇਮਾਰਤੀ ਉਦਾਹਰਨ ਵਜੋਂ ਸੁਰੱਖਿਅਤ ਰੱਖਿਆ ਗਿਆ ਹੈI

ਲਾੱ UK ਇੱਕ ਆਮ ਹੱਕਾ ਪਿੰਡ ਦਾ ਘਰ ਹੈ। ਘਰ ਦੇ ਅੰਦਰਲੇ ਹਿੱਸੇ ਨੂੰ ਮੁੱਖ ਹਾਲ ਦੇ ਆਲੇ-ਦੁਆਲੇ ਸਮਰੂਪੀ ਰੂਪ ਵਿੱਚ ਵਿਵਸਥਿਤ ਕੀਤਾ ਗਿਆ ਹੈ। ਪਾਸਿਆਂ ਤੇ ਬੈੱਡਰੂਮ ਅਤੇ ਮਚਾਨਾਂ ਦੇ ਨਾਲ ਕੰਮ ਕਰਨ ਦਾ ਖੇਤਰ ਹੈ। ਹਾਲ ਦੇ ਸਾਹਮਣੇ ਇੱਕ ਰੋਸ਼ਨੀ ਵਾਲਾ ਖੂਹ ਹੈ ਜਿਸ ਦੇ ਦੋਵੇਂ ਪਾਸੇ ਰਸੋਈ ਅਤੇ ਸਟੋਰ ਰੂਮ ਹੈ। ਦਰਸ਼ਕਾਂ ਨੂੰ ਇਹ ਮਾਹੌਲ ਦੇਣ ਲਈ ਕਿ ਅੰਦਰ ਦਾ ਦ੍ਰਿਸ਼ ਕਿਵੇਂ ਹੋਉਂਦਾ ਸੀ ਅਤੇ ਮੂਲ ਨਿਵਾਸੀ ਕਿਵੇਂ ਰਹਿੰਦੇ ਹੋਣਗੇ, ਘਰ ਨੂੰ ਅਜਾਇਬ ਘਰ ਦੇ ਸੰਗ੍ਰਹਿ ਵਿੱਚੋਂ ਚੁਣੇ ਗਏ ਪਿੰਡ ਦੇ ਫਰਨੀਚਰ, ਭਾਂਡੇ ਅਤੇ ਖੇਤੀ ਉਪਕਰਣਾਂ ਨਾਲ ਸਜਾਇਆ ਗਿਆ ਹੈ।

ਸਥਾਨ
14 ਕੁਟ ਸ਼ਿੰਗ ਸਟ੍ਰੀਟ, ਚਾਈ ਵਾਨ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.history.museum/en/web/mh/about-us/law-uk-folk-museum.html

 

12. ਲੇਈ ਚੇਂਗ UK ਹਾਨ ਟੋਮਬ ਮਿਊਜ਼ੀਅਮ

ਲੇਈ ਚੇਂਗ UK ਹਾਨ ਮਕਬਰੇ ਦੀ ਖੋਜ 1955 ਵਿੱਚ ਹੋਈ ਸੀ ਜਦੋਂ ਸਰਕਾਰ ਪੁਨਰਵਾਸ ਇਮਾਰਤਾਂ ਦੇ ਨਿਰਮਾਣ ਲਈ ਲੇਈ ਚੇਂਗ UK ਪਿੰਡ ਵਿੱਚ ਇੱਕ ਪਹਾੜੀ ਢਲਾਣ ਨੂੰ ਇਕਸਾਰ ਕਰ ਰਹੀ ਸੀI ਇਸ ਦੀ ਸੰਰਚਨਾ, ਮਕਬਰੇ ਦੀਆਂ ਇੱਟਾਂ ਤੇ ਸ਼ਿਲਾਲੇਖ ਅਤੇ ਮਕਬਰੇ ਦੇ ਅਵਸ਼ੇਸ਼ ਦੇ ਮੁਤਾਬਕ, ਇਹ ਮੰਨਿਆ ਜਾਂਦਾ ਹੈ ਕਿ ਇਸ ਮਕਬਰੇ ਦਾ ਨਿਰਮਾਣ ਪੂਰਬੀ ਹਾਨ ਰਾਜਵੰਸ਼ (25-220 ਈ.) ਵਿੱਚ ਹੋਇਆ ਸੀ। ਮਕਬਰੇ ਨੂੰ 1988 ਵਿੱਚ ਰਾਜਪੱਤਰਿਤ ਸਮਾਰਕ ਵਜੋਂ ਘੋਸ਼ਿਤ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਤੋਂ ਇਸਨੂੰ ਸਥਾਈ ਤੌਰ ਤੇ ਸੁਰੱਖਿਅਤ ਰੱਖਿਆ ਗਿਆ ਹੈ। ਹਾਲਾਂਕਿ ਇਹ ਸੁਰੱਖਿਆ ਕਾਰਨਾਂ ਕਰਕੇ ਲੋਕਾਂ ਲਈ ਬੰਦ ਹੈ, ਪਰ ਸੈਲਾਨੀ ਅਜੇ ਵੀ ਪ੍ਰਵੇਸ਼ ਦੁਆਰ ਤੇ ਸ਼ੀਸ਼ੇ ਦੇ ਪੈਨਲ ਰਾਹੀਂ ਮਕਬਰੇ ਦੇ ਅੰਦਰੂਨੀ ਹਿੱਸੇ ਨੂੰ ਦੇਖ ਸਕਦੇ ਹਨ।

ਪ੍ਰਦਰਸ਼ਨੀ ਹਾਲ ਮਕਬਰੇ ਦੇ ਨਾਲ ਹੀ ਬਣਾਇਆ ਗਿਆ ਸੀ। ਮਕਬਰੇ ਤੋਂ ਖੁਦਾਈ ਵਿੱਚ ਮਿਲੇ ਮਿੱਟੀ ਦੇ ਬਰਤਨ ਅਤੇ ਕਾਂਸੀ ਦੇ ਸਮਾਨ ਦੇ ਪ੍ਰਦਰਸ਼ਨ ਤੋਂ ਇਲਾਵਾ, ਪ੍ਰਦਰਸ਼ਨੀ ਤੇ "ਲੇਈ ਚੇਂਗ UK ਹਾਨ ਮਕਬਰਾ" ਨਾਮ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਮਕਬਰੇ ਦੀ ਭੂਗੋਲਿਕ ਸਥਿਤੀ, ਖੋਜ ਅਤੇ ਸੰਰਚਨਾ ਨੂੰ ਪੇਸ਼ ਕਰਨ ਲਈ ਟੈਕਸਟ, ਗ੍ਰਾਫਿਕਸ, ਫੋਟੋਆਂ, ਨਕਸ਼ੇ, ਵੀਡੀਓ ਅਤੇ ਮਾਡਲਾਂ ਦੀ ਵਰਤੋਂ ਕੀਤੀ ਗਈ ਹੈ।

ਸਥਾਨ
41 ਟੋਂਕਿਨ ਸਟ੍ਰੀਟ, ਸ਼ਾਮ ਸ਼ੂਈ ਪੋ, ਕੌਲੂਨ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://hk.history.museum/en/web/mh/about-us/lei-cheng-uk-han-tomb-museum.html

 

13. ਹਾਂਗਕਾਂਗ ਇੰਟੈਂਜੀਬਲ ਕਲਚਰਲ ਹੈਰੀਟੇਜ ਸੈਂਟਰ (ਸੈਮ ਤੁੰਗ UK ਮਿਊਜ਼ੀਅਮ ਵਿਖੇ ਸਥਿਤ)

ਸੈਮ ਤੁੰਗ UK ਇੱਕ 200 ਸਾਲ ਪੁਰਾਣਾ ਹੱਕਾ ਦੀਵਾਰ ਵਾਲਾ ਪਿੰਡ ਹੈ ਜਿਸਨੂੰ 1981 ਵਿੱਚ ਇੱਕ ਸਮਾਰਕ ਘੋਸ਼ਿਤ ਕੀਤਾ ਗਿਆ ਸੀ। ਇਸਨੂੰ ਸੈਮ ਤੁੰਗ UK ਮਿਊਜ਼ੀਅਮ ਵਿੱਚ ਬਦਲ ਦਿੱਤਾ ਗਿਆ ਅਤੇ 1987 ਵਿੱਚ ਬਹਾਲੀ ਤੋਂ ਬਾਅਦ ਇਸਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ।

ਸੈਮ ਤੁੰਗ UK ਮਿਊਜ਼ੀਅਮ ਦਾ ਸੰਤੁਲਤ ਲੇਆਉਟ ਇੱਕ ਸ਼ਤਰੰਜ ਦੇ ਬੋਰਡ ਵਰਗਾ ਦਿਸਦਾ ਹੈ ਜਿਸ ਵਿੱਚ ਪ੍ਰਵੇਸ਼ ਹਾਲ, ਇੱਕ ਮੱਧ ਹਾਲ ਅਤੇ ਕੇਂਦਰੀ ਧੁਰੇ ਵਿੱਚ ਇੱਕ ਪੈਤਰਕ ਹਾਲ ਹੈ। ਕੇਂਦਰ ਵਿੱਚ ਚਾਰ ਵਿਅਕਤੀਗਤ ਨਿਵਾਸਾਂ ਦੇ ਨਾਲ, ਇਮਾਰਤ ਪੂਰੀ ਤਰ੍ਹਾਂ ਹਰ ਪਾਸੇ ਅਤੇ ਪਿਛਲੇ ਪਾਸੇ ਘਰਾਂ ਦੀਆਂ ਕਤਾਰਾਂ ਨਾਲ ਘਿਰੀ ਹੋਈ ਹੈ।

2016 ਵਿੱਚ, ਸੈਮ ਤੁੰਗ UK ਮਿਊਜ਼ੀਅਮ ਵਿੱਚ ਹਾਂਗਕਾਂਗ ਇੰਟੈਂਜੀਬਲ ਕਲਚਰਲ ਹੈਰੀਟੇਜ (ICH) ਸੈਂਟਰ ਨੂੰ ਇੱਕ ਪ੍ਰਦਰਸ਼ਨ ਅਤੇ ਸਰੋਤ ਕੇਂਦਰ ਵਜੋਂ ਸਥਾਪਤ ਕੀਤਾ ਗਿਆ ਸੀ ਤਾਂ ਜੋ ICH ਬਾਰੇ ਲੋਕਾਂ ਦੀ ਸਮਝ ਅਤੇ ਜਾਗਰੂਕਤਾ ਨੂੰ ਵਧਾਇਆ ਜਾ ਸਕੇ। ਇੱਕ ਭਰਪੂਰ ਅਤੇ ਪ੍ਰੇਰਨਾਦਾਇਕ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਲਈ, 2020 ਦੇ ਅਖੀਰ ਵਿੱਚ ਇਸ ਵਿੱਚ ਇੱਕ ਵੱਡੇ ਪੱਧਰ ਦੀ ਪ੍ਰਦਰਸ਼ਨੀ ਦਾ ਨਵੀਨੀਕਰਨ ਕੀਤਾ ਕੀਤਾ ਗਿਆ। ਨਵੀਨੀਕਰਨ ਦਾ ਕੰਮ ਹਾਂਗਕਾਂਗ ICH ਸੈਂਟਰ ਦੀ ਸ਼ੁਰੂਆਤ ਤੋਂ ਬਾਅਦ ਦਾ ਸਬ ਤੋਂ ਵੱਡਾ ਸੁਧਾਰ ਦਾ ਕੰਮ ਰਿਹਾ ਹੈ।

ਸਥਾਨ
2 ਕਵੂ Uk ਲੇਨ, ਸੁਏਨ ਵਾਨ, ਨਿਊ ਟੈਰਿਟਰੀਜ਼, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.icho.hk/en/web/icho/sam_tung_uk_museum.html

 

14. ਸ਼ੀਓਂਗ ਯੀਉ ਫੋਕ ਮਿਊਜ਼ੀਅਮ

ਖੂਬਸੂਰਤ ਸਾਈ ਕੁੰਗ ਕੰਟਰੀ ਪਾਰਕ ਦੇ ਅੰਦਰ ਸਥਿਤ, ਸ਼ੀਓਂਗ ਯੀਉ ਫੋਕ ਮਿਊਜ਼ੀਅਮ ਅਸਲ ਵਿੱਚ 19ਵੀਂ ਸਦੀ ਦੇ ਅਖੀਰ ਵਿੱਚ ਬਣਾਇਆ ਗਿਆ ਇੱਕ ਹੱਕਾ ਪਿੰਡ ਸੀ। ਪਿੰਡ ਅਤੇ ਇਸਦੇ ਗੁਆਂਢੀ ਚੂਨੇ ਦੇ ਭੱਠੇ ਨੂੰ 1981 ਵਿੱਚ ਸਮਾਰਕਾਂ ਵਜੋਂ ਰਾਜ ਪ੍ਤਰਿਤ ਕੀਤਾ ਗਿਆ ਸੀ। ਇਸ ਨੂੰ ਬਹਾਲ ਕਰਨ ਤੋਂ ਬਾਅਦ, ਪਿੰਡ ਨੂੰ 1984 ਵਿੱਚ ਇੱਕ ਅਜਾਇਬ ਘਰ ਵਜੋਂ ਖੋਲ੍ਹਿਆ ਗਿਆ ਸੀ।

ਸਥਾਨ
ਪਾਕ ਟੈਮ ਚੁੰਗ ਨੇਚਰ ਟ੍ਰੇਲ, ਸਾਈ ਕੁੰਗ, ਨਿਊ ਟੈਰਿਟਰੀਜ਼, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.heritagemuseum.gov.hk/en/web/hm/museums/sheungyiufolk.html

 

15. ਹਾਂਗਕਾਂਗ ਫਿਲਮ ਆਰਕਾਈਵ

ਹਾਂਗਕਾਂਗ ਫਿਲਮ ਆਰਕਾਈਵ ਦਾ ਯੋਜਨਾ ਦਫਤਰ 1993 ਵਿੱਚ ਹਾਂਗਕਾਂਗ ਸਿਨੇਮਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਸੀ। ਇਸਦਾ ਸਥਾਈ ਘਰ, ਜਿਸਨੂੰ 2001 ਵਿੱਚ ਖੋਲ੍ਹਿਆ ਗਿਆ ਸੀ, ਇੱਕ 7200 ਵਰਗ ਮੀਟਰ ਦੀ ਇਮਾਰਤ ਹੈ ਜਿਸ ਵਿੱਚ ਇੱਕ ਮਿੰਨੀ-ਸਿਨੇਮਾ, ਇੱਕ ਪ੍ਰਦਰਸ਼ਨੀ ਹਾਲ, ਇੱਕ ਸਰੋਤ ਕੇਂਦਰ, ਕਲੈਕਸ਼ਨ ਵਾਲਟ ਅਤੇ ਰੀਸਟੋਰੇਸ਼ਨ ਲੈਬਾਰਟਰੀਆਂ ਹਨ। ਆਰਕਾਈਵ ਮੁੱਖ ਤੌਰ ਤੇ ਦਾਨ ਦੁਆਰਾ ਸਮੱਗਰੀ ਪ੍ਰਾਪਤ ਕਰਦਾ ਹੈ, ਜਿਸਨੂੰ ਸੂਚੀਬੱਧ ਕੀਤਾ ਜਾਂਦਾ ਹੈ ਅਤੇ ਲੋਕਾਂ ਤੱਕ ਪਹੁੰਚਯੋਗ ਬਣਾਇਆ ਜਾਂਦਾ ਹੈ। ਇਹ ਹਾਂਗਕਾਂਗ ਦੀ ਸਿਨੇਮੈਟਿਕ ਵਿਰਾਸਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਫਿਲਮ ਪ੍ਰੋਗਰਾਮਾਂ, ਪ੍ਰਦਰਸ਼ਨੀਆਂ ਦਾ ਆਯੋਜਨ ਕਰਦਾ ਹੈ ਅਤੇ ਕਿਤਾਬਾਂ ਪ੍ਰਕਾਸ਼ਿਤ ਕਰਦਾ ਹੈ।

ਸਥਾਨ
50 ਲੇਈ ਕਿੰਗ ਰੋਡ, ਸਾਈ ਵਾਨ ਹੋ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.filmarchive.gov.hk/en/web/hkfa/home.html

 

 

(ਅ) ਆਰਟ ਸਪੇਸਿਸ

1. ਓਆਈ!

ਓਆਈ! ਨੌਰਥ ਪੁਆਇੰਟ ਕਮਿਊਨਿਟੀ ਵਿੱਚ ਸਥਿਤ ਇੱਕ ਕਲਾ ਸਪੇਸ ਹੈ ਜੋ ਲੋਕਾਂ ਵਿੱਚ ਪ੍ਰਸਿੱਧ ਹੈ। ਇਸਦਾ ਨਾਮ ਇਸਦੇ ਪਿੱਛੇ ਦੇ ਵਿਚਾਰਾਂ ਨੂੰ ਇਸਦੇ ਸਥਾਨ ਨਾਲ ਜੋੜਦਾ ਹੈ: ਓਆਈ! ਕੈਂਟੋਨੀਜ਼ ਵਿੱਚ, ਏਡ੍ਰੇਸ ਵਰਗੀ ਆਵਾਜ਼ ਆਉਂਦੀ ਹੈ ਅਤੇ ਇਹ ਲੋਕਾਂ ਦਾ ਧਿਆਨ ਖਿੱਚਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ ਜਿੱਥੇ ਉਹ ਕਲਾ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ।

ਓਆਈ! ਵਿੱਚ 1908 ਵਿੱਚ ਖੋਲ੍ਹਿਆ ਗਿਆ ਇੱਕ ਇਤਿਹਾਸਕ ਇਮਾਰਤ ਕੰਪਲੈਕਸ ਵੀ ਸ਼ਾਮਲ ਹੈ। ਇਹ ਉਸ ਸਮੇਂ ਨੌਰਥ ਪੁਆਇੰਟ ਵਿੱਚ ਵਾਟਰਫਰੰਟ ਉੱਤੇ ਸਥਿਤ ਇੱਕ ਯਾਟ ਕਲੱਬ ਦਾ ਕਲੱਬ-ਹਾਊਸ ਸੀ। 1930 ਦੇ ਦਹਾਕੇ ਵਿੱਚ ਜ਼ਮੀਨੀ ਮੁੜ ਪ੍ਰਾਪਤੀ ਦੇ ਕੰਮ ਤੋਂ ਬਾਅਦ, ਇਮਾਰਤਾਂ ਨੂੰ ਸ਼ੁਰੂ ਵਿੱਚ ਸਰਕਾਰੀ ਸਪਲਾਈ ਵਿਭਾਗ ਲਈ ਸਟਾਫ ਕੁਆਰਟਰਾਂ ਵਿੱਚ ਅਤੇ ਬਾਅਦ ਵਿੱਚ ਪੁਰਾਤੱਤਵ ਅਤੇ ਸਮਾਰਕ ਦਫ਼ਤਰ ਲਈ ਇੱਕ ਸਟੋਰੇਜ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪੁਨਰ-ਸੁਰਜੀਤੀ ਅਤੇ ਬਹਾਲੀ ਲਈ ਆਰਟ ਪ੍ਰਮੋਸ਼ਨ ਦਫਤਰ ਨੂੰ ਅਲਾਟ ਕੀਤੇ ਜਾਣ ਤੋਂ ਬਾਅਦ, ਟਾਈਲਾਂ ਦੀ ਛੱਤ ਦੇ ਨਾਲ ਲਾਲ-ਇੱਟ ਵਾਲੇ ਗ੍ਰੇਡ II ਇਤਿਹਾਸਕ ਇਮਾਰਤ ਕੰਪਲੈਕਸ ਦਾ ਨਾਮ ਬਦਲ ਕੇ ਓਆਈ! ਰੱਖਿਆ ਗਿਆ ਸੀ, ਜੋ ਕਿ 2013 ਵਿੱਚ ਜਨਤਾ ਲਈ ਖੋਲ੍ਹਿਆ ਗਿਆ ਸੀ।

ਪ੍ਰੇਰਿਤ ਕਰਨ ਅਤੇ ਕਲਪਨਾ ਨੂੰ ਹੋਰ ਵਧਾਉਣ ਦੇ ਲਈ, ਓਆਈ! ਦਾ 2022 ਵਿੱਚ ਹੋਰ ਵਿਸਤਾਰ ਕੀਤਾ ਗਿਆ ਹੈ, ਜਿਸ ਵਿੱਚ ਇੱਕ ਨਾਲ ਲੱਗਦੀ ਬਾਹਰੀ ਥਾਂ ਨੂੰ ਅਸਲ ਪਰਿਸਰ ਨਾਲ ਜੋੜਿਆ ਗਿਆ ਹੈ। ਨਵਾਂ ਵਿਸਤਾਰ ਵੱਖ-ਵੱਖ ਤਰ੍ਹਾਂ ਦੀਆਂ ਕਲਾ ਪ੍ਰਦਰਸ਼ਨੀਆਂ ਅਤੇ ਕਮਿਊਨਿਟੀ-ਸੰਬੰਧੀ ਗਤੀਵਿਧੀਆਂ ਦੀ ਮੇਜ਼ਬਾਨੀ ਕਰਨ ਲਈ ਬਾਹਰੀ ਅਤੇ ਅੰਦਰੂਨੀ ਥਾਂਵਾਂ ਪ੍ਰਦਾਨ ਕਰਦਾ ਹੈ ਜੋ ਲੋਕਾਂ ਨੂੰ ਵਾਤਾਵਰਣ ਦਾ ਆਨੰਦ ਲੈਣ ਅਤੇ ਰਚਨਾਤਮਕ ਵਿਚਾਰਾਂ ਨੂੰ ਜਗਾਉਣ ਲਈ ਉਤਸ਼ਾਹਿਤ ਕਰਦੇ ਹਨ।

ਸਥਾਨ
12 ਆਇਲ ਸਟ੍ਰੀਟ, ਨੌਰਥ ਪੁਆਇੰਟ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.apo.hk/en/web/apo/oi.html

 

2. ਹਾਂਗਕਾਂਗ ਵਿਜ਼ੂਅਲ ਆਰਟਸ ਸੈਂਟਰ

ਹਾਂਗਕਾਂਗ ਪਾਰਕ ਦੇ ਸਿਖਰ ਤੇ ਸਥਿਤ, ਹਾਂਗਕਾਂਗ ਵਿਜ਼ੂਅਲ ਆਰਟਸ ਸੈਂਟਰ (vA!) ਕੈਸੇਲਜ਼ ਬਲਾਕ ਵਿੱਚ ਸਥਿਤ ਹੈ, ਜੋ ਕਿ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਬ੍ਰਿਟਿਸ਼ ਆਰਮੀ ਦੀ ਵਿਕਟੋਰੀਆ ਬੈਰਕਾਂ ਦੇ ਵਿਸਤਾਰ ਦੇ ਤੌਰ ਤੇ ਬਣਾਇਆ ਗਿਆ ਸੀ ਤਾਂ ਜੋ ਅਧਿਕਾਈਆਂ ਨੂੰ ਮੈਰਿਡ ਕੁਆਰਟਰ ਪ੍ਰਦਾਨ ਕਰਵਾਏ ਜਾ ਸਕਣ। ਬੈਰਕਾਂ ਨੂੰ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ ਅਤੇ 1985 ਵਿੱਚ ਹਾਂਗਕਾਂਗ ਪਾਰਕ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਸੀ। ਜਦੋਂ ਕੈਸੇਲ ਬਲਾਕ ਨੂੰ vA! ਵਿੱਚ ਤਬਦੀਲ ਕੀਤਾ ਗਿਆ ਸੀ ਤਾਂ ਇੱਕ ਕੱਚ ਦੀ ਛੱਤ ਵਾਲਾ ਨਵਾਂ ਵਿੰਗ ਜੋੜਿਆ ਗਿਆ ਸੀ। ਇਹ ਸੈਂਟਰ 1992 ਵਿੱਚ ਖੋਲ੍ਹਿਆ ਗਿਆ ਸੀ।

ਪਹਾੜੀ ਦੇ ਹੇਠਾਂ ਇੱਕ ਝਰਨੇ ਵਿੱਚ ਬਣਾਈ ਗਈ, ਗ੍ਰੇਡ I ਇਤਿਹਾਸਕ ਇਮਾਰਤ ਵਿੱਚ ਮੂਲ ਰੂਪ ਤੋਂ ਚਿੱਟੇ ਚੂਨੇ ਨਾਲ ਰੰਗਿਆ ਹੋਇਆ ਇੱਟਾਂ ਦਾ ਅਗਲਾ ਭਾਗ ਅਤੇ ਬਲਾਕਾਂ ਦੇ ਵਿਚਕਾਰ ਪ੍ਰਾਚੀਨ ਯੂਨਾਨੀ ਸ਼ੈਲੀ ਵਿੱਚ ਇੱਕ ਤਿਕੋਣ ਗ੍ਰਿਹ ਸਿਖਰ ਵਿੱਚ ਚਾਰ ਕ੍ਵਾਰਟਰ ਸ਼ਾਮਲ ਸੀ। ਪੂਰਬ ਅਤੇ ਪੱਛਮ ਪਾਸੇ ਏਡਵਰਡੀਆਨ ਕਲਾਸੀਕਲ ਰਿਵਾਈਵਲ ਸ਼ੈਲੀ ਦੇ ਕਤਾਰਾਂ ਵਿੱਚ ਕਾਲਮ ਵਾਲੇ ਖੁੱਲੇ ਵਰਾਂਡੇ ਸਨ।

vA! ਇੱਕ ਖੁੱਲਾ, ਬਹੁ-ਦਿਸ਼ਾਵੀ ਕਲਾ ਸਥਾਨ ਹੈ ਜੋ ਕਲਾ ਸਿੱਖਿਆ, ਖੋਜ ਅਤੇ ਵਟਾਂਦਰੇ ਤੇ ਜ਼ੋਰ ਦਿੰਦਾ ਹੈ। ਮਾਹਰ ਸਾਜ਼ੋ-ਸਾਮਾਨ ਨਾਲ ਲੈਸ, ਸਥਾਨ ਵਿੱਚ ਪ੍ਰਦਰਸ਼ਨੀ ਦੀ ਥਾਂ ਅਤੇ ਇੱਕ ਜੀਵੰਤ ਰਚਨਾਤਮਕ ਮਾਹੌਲ ਪੇਸ਼ ਕਰਦਾ ਹੈ।

ਸਥਾਨ
7A ਕੈਨੇਡੀ ਰੋਡ, ਸੈਂਟਰਲ, ਹਾਂਗਕਾਂਗ

ਤੁਸੀਂ ਆਯੋਜਿਤ ਸਥਾਨ ਬਾਰੇ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.apo.hk/en/web/apo/va.html